ਪਾਣੀ ਦੀ ਮੱਦਦ ਨਾਲ ਪੀਸੀ ਜਾਂਦੀ ਕਣਕ

ਸ਼ਬਦ ਸੁਣ ਕੇ ਸਾਡੇ ਸਾਹਮਣੇ ਬਿਜਲੀ ਦੀ ਮੋਟਰ ਨਾਲ ਚੱਲਣ ਵਾਲੀ ਵੱਡੇ ਵੱਡੇ ਪੱਥਰਾਂ ਵਾਲੀ ਚੱਕੀ ਜਾਂ ਟਰੈਕਟਰ ਦੇ ਮਗਰ ਪਾਈ ਮਸ਼ੀਨ ਜੋ ਲੋਕਾਂ ਦੇ ਘਰਾਂ ਮੂਹਰੇ ਜਾ ਕੇ ਆਟਾ ਪੀਸਣ ਦਾ ਕੰਮ ਕਰਦੀ ਹੈ ਦਾ ਸੰਕਲਪ ਝੱਟ ਹੀ ਆ ਜਾਂਦਾ ਹੈ ਚੱਕੀ ਦਾ ਇਹ ਅਜੋਕੀ ਤਕਨੀਕ ਅਤੇ ਤੇਜ਼ ਰਫ਼ਤਾਰ ਵਾਲਾ ਰੂਪ ਕਾਫ਼ੀ ਲੰਮੀ ਯਾਤਰਾ ਮਗਰੋਂ ਹੋਂਦ ਵਿੱਚ ਆਇਆ ਹੈ ਪੁਰਾਤਨ ਸਮੇਂ ਵਿੱਚ ਚੱਕੀ ਦਾ ਆਕਾਰ ਬਹੁਤ ਛੋਟਾ ਹੁੰਦਾ ਸੀ ਜੋ ਆਸਾਨੀ ਨਾਲ ਇੱਕ ਤੋਂ ਦੂਜੀ ਥਾਂ ਤੇ ਲਿਜਾਈ ਜਾ ਸਕਦੀ ਸੀ ਅਤੇ ਜੋ ਹੱਥ ਨਾਲ ਹੀ ਚਲਦੀ ਸੀ ਉਦੋਂ ਔਰਤ ਅਤੇ ਚੱਕੀ ਦਾ ਬੜਾ ਹੀ ਡੂੰਘਾ ਸਬੰਧ ਹੁੰਦਾ ਸੀ ਰਸੋਈ ਤਿਆਰ ਕਰਨ ਸਮੇਂ ਔਰਤਾਂ ਚੱਕੀ ਤੇ ਆਟਾ ਪੀਸਣ ਤੋਂ ਇਲਾਵਾ ਮੂੰਗੀ ਛੋਲੇ ਆਦਿ ਨੂੰ ਦਲਣ ਦਾ ਕੰਮ ਵੀ ਘਰ ਹੀ ਚੱਕੀ ਤੇ ਕਰ ਲੈਂਦੀਆਂ ਸਨ ਕਣਕ ਨੂੰ ਮੋਟੀ ਜਿਹੀ ਦਲ ਕੇ ਦਲ਼ੀਆ ਬਣਾ ਲਿਆ ਜਾਂਦਾ ਸੀ ਜੋ ਕਿ ਲੋੜ

ਮੁਤਾਬਕ ਹੀ ਕੀਤਾ ਜਾਂਦਾ ਸੀ ਪਰ ਰੋਟੀ ਪਕਾਉਣ ਲਈ ਹਰ ਰੋਜ਼ ਨੇਮ ਨਾਲ ਉਸ ਕਣਕ ਤੋਂ ਆਟਾ ਤਿਆਰ ਕੀਤਾ ਜਾਂਦਾ ਸੀ ਜੋ ਕਿ ਪਹਿਲਾਂ ਝਾੜ ਜਾਂ ਛੱਟ ਕੇ ਜਾਂ ਧੋ ਕੇ ਰੱਖੀ ਹੁੰਦੀ ਸੀ ਰੋਜ਼ਾਨਾ ਬਣਾਏ ਆਟੇ ਤੋਂ ਰੋਟੀ ਤਿਆਰ ਹੁੰਦੀ ਸੀ ਇਸ ਤਰ੍ਹਾਂ ਦੇ ਆਟੇ ਦੀ ਪੌਸ਼ਟਿਕਤਾ ਨਸ਼ਟ ਨਹੀਂ ਸੀ ਹੁੰਦੀ ਇਹ ਚੱਕੀ ਦੇਖਣ ਨੂੰ ਭਾਵੇਂ ਸਰਲ ਜਿਹੀ ਲੱਗਦੀ ਹੈ ਪਰ ਇਸ ਦੇ ਕਈ ਅੰਗ ਹੁੰਦੇ ਹਨ ਜੋ ਕਿ ਆਪਣੀ-ਆਪਣੀ ਥਾਂ ਤੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਚੱਕੀ ਦੇ ਗੋਲ ਚੱਕਰ ਪੱਥਰ ਦੇ ਹੁੰਦੇ ਹਨ ਜਿਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ ਇੱਕ ਪੁੜ ਹੇਠਲਾ ਸਥਿਰ ਖੜ੍ਹਾ ਰਹਿੰਦਾ ਹੈ ਅਤੇ ਉੱਪਰ ਇੱਕ ਪੁੜ ਘੁੰਮਦਾ ਹੈ ਦੋਵਾਂ ਪੁੜਾਂ ਤੇ ਪੱਥਰ ਨੂੰ ਕਿਸੇ ਤੇਜ਼ ਹਥਿਆਰ ਨਾਲ ਕੱਟ ਕੇ ਬਰੀਕ ਲਾਈਨਾਂ ਜਾਂ ਕੱਟ ਲਾਏ ਜਾਂਦੇ ਹਨ ਇਸ ਨੂੰ ਚੱਕੀ ਗਾਹੁਣਾ ਜਾਂ ਚੱਕੀ ਰਾਹੁਣਾ ਕਿਹਾ ਜਾਂਦਾ ਹੈ ਇਸ ਦਾ ਕੰਮ ਬਾਰੀਕ ਪਿਸਾਈ ਕਰਨਾ

ਹੁੰਦਾ ਹੈ ਚੱਕੀ ਦੇ ਉਪਰਲੇ ਪੁੜ ਦੇ ਵਿਚਕਾਰ ਇੱਕ ਵੱਡਾ ਛੇਕ ਹੁੰਦਾ ਹੈ ਇਸ ਦੇ ਵਿਚਕਾਰ ਇਸ ਤਰ੍ਹਾਂ ਇੱਕ ਮੋਟੀ ਲੱਕੜ ਫਿੱਟ ਕੀਤੀ ਜਾਂਦੀ ਹੈ ਜਿਸ ਦੇ ਦੋਵਾਂ ਪਾਸਿਆਂ ਤੇ ਖੁੱਲ੍ਹੀਆਂ ਮੋਰੀਆਂ ਰਹਿ ਜਾਂਦੀਆਂ ਹਨ ਦੋਵਾਂ ਪੁੜਾਂ ਨੂੰ ਮਿੱਟੀ ਦੇ ਇੱਕ ਢਾਂਚੇ ਤੇ ਫਿੱਟ ਕੀਤਾ ਜਾਂਦਾ ਹੈ ਕਈ ਵਾਰ ਹੇਠਲਾ ਪੱਥਰ ਅੱਧ ਤਕ ਮਿੱਟੀ ਵਿੱਚ ਹੀ ਨੱਪ ਦਿੱਤਾ ਜਾਂਦਾ ਹੈ ਅਤੇ ਉਸ ਦੇ ਬਾਹਰ ਵਾਲੇ ਪਾਸੇ ਲੱਗੀ ਮਿੱਟੀ ਨੂੰ ਹੇਠਾਂ ਵੱਲ ਨੂੰ ਗੋਲਾਈ ਦਿੱਤੀ ਜਾਂਦੀ ਹੈ ਤਾਂ ਜੋ ਅਨਾਜ ਬਾਹਰ ਡਿੱਗੇ ਉਹ ਆਪਣੇ-ਆਪ ਹੀ ਪੱਥਰਾਂ ਤੋਂ ਦੂਰ ਹੋ ਜਾਵੇ ਪਰ ਜ਼ਿਆਦਾ ਦੂਰ ਤਕ ਵੀ ਨਾ ਖਿੱਲਰੇ ਇਸ ਲਈ ਥੋੜ੍ਹੀ ਦੂਰੀ ਤੇ ਮਿੱਟੀ ਦੀ ਵਾੜ ਜਿਹੀ ਬਣਾ ਕੇ ਰੱਖੀ ਜਾਂਦੀ ਹੈ

Leave a Reply

Your email address will not be published. Required fields are marked *