ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਹਿਮਤੀ ਨਾਲ ਚਰਨਜੀਤ ਚੰਨੀ ਨੂੰ ਨਵਾਂ ਮੁੱਖ ਮੰਤਰੀ ਥਾਪਿਆ ਹੈ ਜੋ ਕਿ ਚਮਕੌਰ ਸਾਹਿਬ ਤੋਂ ਸੰਬੰਧ ਰੱਖਦੇ ਹਨ। ਕੈਪਟਨ ਦੇ ਪਿੱਛੇ ਹਟਣ ਦਾ ਕਾਰਨ ਬਾਕੀ ਵਿਧਾਇਕਾ ਵੱਲੋਂ ਸਮਾਜਿਕ ਕੰਮ ਨਾ ਹੋਣ ਕਾਰਨ ਪ੍ਰਗਟਾਇਆ ਜਾਣ ਵਾਲਾ ਰੋਸ ਸੀ ਜਿਸਦੇ ਚੱਲਦਿਆਂ ਇਹ ਕੁਰਸੀ ਛੱਡੀ ਗਈ।
ਚਮਕੌਰ ਸਾਹਿਬ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਈ ਵੱਡੇ ਐਲਾਨ ਵੀ ਕੀਤੇ , ਉਹਨ੍ਹਾਂ ਕਿਹਾ ਕਿ ਹਲਕਾ ਚਮਕੌਰ ਸਾਹਿਬ ਨੂੰ ਪਹਿਲ ਦੇ ਅਧਾਰ ਤੇ ਵਿਕਾਸਸ਼ੀਲ ਸ਼ਹਿਰਾਂ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ। ਚੰਨੀ ਨੇ ਦੱਸਿਆ ਕਿ ਇਸ ਹਲਕੇ ਵਿੱਚ ਹੁਣ ਤੱਕ ਸਾਰੇ ਪੰਜਾਬ ਨਾਲੋਂ ਵੱਧ ਗ੍ਰਾਂਟਾ ਦਿੱਤੀਆ ਜਾ ਚੁੱਕੀਆ ਹਨ। ਜਿਸ ਵਿੱਚ ਕਈ ਬਹੁਤਕਨੀਕੀ ਕਾਲਜ ਬਣਾਏ ਜਾਣੇ ਹਨ ।
ਇਸ ਹਲਕੇ ਵਿੱਚ ਪੰਜਾਬ ਦਾ ਵੱਡਾ ਇੰਜਨੀਅਰਿੰਗ ਕਾਲਜ ਬਣੇਗਾ ਜੋ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣਾ ਹੈ। ਇਸਦੇ ਚੱਲਦਿਆਂ ਚੰਨੀ ਨੇ ਕਿਹਾ ਕਿ ਇਸ ਹਲਕੇ ਦੇ ਕਰੀਬ 150 ਪਿੰਡਾ ਨੂੰ ਦਸ ਲੱਖ ਪ੍ਰਤੀ ਪਿੰਡ ਦਿੱਤਾ ਜਾਣਾ ਹੈ ਜਿਸ ਨਾਲ ਪਿੰਡਾਂ ਵਿੱਚ ਮੌਜੂਦ ਛੱਪੜਾਂ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕਰਕੇ ਉਸ ਵਿੱਚ ਇਕੱਠੇ ਹੋਣ ਵਾਲੇ ਪਾਣੀ ਨੂੰ ਸਿੰਚਾਈ ਲਈ
ਵਰਤੋਂ ਯੋਗ ਬਣਾਇਆ ਜਾਵੇਗਾ। ਚੰਨੀ ਨੇ ਇਹ ਸਭ ਐਲਾਨ ਕਰਦਿਆਂ ਕਿਹਾ ਕਿ ਹੁਣ ਤੱਕ ਆਪਣੇ ਇਲਾਕੇ ਵਿੱਚ ਕੋਈ ਵੀ ਆਈ ਟੀ ਆਈ ਸੰਸਥਾ ਨਹੀਂ ਸਥਾਪਿਤ ਹੋਈ ,ਜਿਸ ਕਾਰਨ ਆਪਣੇ ਬੱਚਿਆਂ ਨੁੰ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾ ਕੇ ਸਿੱਖਿਆ ਲੈਣੀ ਪੈਂਦੀ ਹੈ , ਇਸਦੇ ਚੱਲਦਿਆਂ ਚਮਕੌਰ ਸਾਹਿਬ ਵਿੱਚ ਦੋ ਆਈ ਟੀ ਆਈ ਸੰਸਥਾਵਾਂ ਵੀ ਸਥਾਪਿਤ ਹੋ ਰਹੀਆਂ ਹਨ
ਜਿਨ੍ਹਾਂ ਦੀਆਂ ਬਿਲਡਿੰਗਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ । ਇਹ ਕੁੱਲ ਪੰਤਾਲੀ ਏਕੜ ਵਿੱਚ ਤਿਆਰ ਹੋਣੀਆਂ ਹਨ । ਚੰਨੀ ਵੱਲੋਂ ਇਹਨਾਂ ਵਿਕਾਸ ਕਾਰਜਾਂ ਦਾ ਬਿਓਰਾ ਦੱਸਣ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹਨਾਂ ਨੇ ਨਵੇਂ ਬਣੇ ਸੀ ਐੱਮ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ।
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ