ਇਸ ਵੇਲੇ ਇੱਕ ਵੱਡੀ ਖ਼ਬਰ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਹੁਣ ਭਾਜਪਾ ਦੀ ਇੱਕ ਰਾਜ ਸਰਕਾਰ ਇੱਕ ਰਾਜ ਵਿੱਚ ਵੱਖਰਾ ਕਾਨੂੰਨ ਲਿਆ ਰਹੀ ਹੈ। ਜਿਸ ਦੀਆਂ ਚਰਚਾਵਾਂ ਪੂਰੇ ਜ਼ੋਰਾ ‘ਤੇ ਹਨ। ਆਓ ਵੇਖੋ ਪੂਰੀ ਵੀਡੀਓ ਅਤੇ ਜਾਣੋ ਪੂਰਾ ਮਾਮਲਾ। ਇਹ ਕਾਨੂੰਨ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਿਲਕੁਲ ਪਹਿਲਾਂ ਲਿਆਂਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਇਲਾਹਾਬਾਦ ਹਾਈਕੋਰਟ ਨੇ 2 ਅਗਸਤ ਨੂੰ ਸੁਣਵਾਈ ਕਰਨੀ ਹੈ।
ਜੇਕਰ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਉਤਰ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਨਿਰਭਰ ਹੈ ਕਿ ਉਹ ਯੂਪੀ ਦੇ ਵੋਟਰਾਂ ਸਾਹਮਣੇ ਖ਼ੁਦ ਨੂੰ ਕਿਸ ਢੰਗ ਨਾਲ ਪੇਸ਼ ਕਰਨਗੇ। ਉਨ੍ਹਾਂ ਨਾਲ ਹੀ ਜ਼ੋਰ ਦਿੱਤਾ ਕਿ ਉਹ ‘ਵੱਡਾ ਚਿਹਰਾ’ ਹਨ ਅਤੇ ਸੂਬੇ ਵਿੱਚ ਪਾਰਟੀ ਦੀ ‘ਕਪਤਾਨ’ ਵਜੋਂ ਅਗਵਾਈ ਕਰ ਰਹੇ ਹਨ।
ਸਾਬਕਾ ਕੇਂਦਰੀ ਮੰਤਰੀ ਖ਼ੁਰਸ਼ੀਦ ਨੇ ਕਿਹਾ ਕਿ ਕਾਂਗਰਸ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਸਾਹਮਣੇ ਪ੍ਰਮੁੱਖ ਚੁਣੌਤੀ ਬਣ ਕੇ ਉਭਰੇਗੀ ਅਤੇ ਪ੍ਰਿਯੰਕਾ ਗਾਂਧੀ ਇਹ ਯਕੀਨੀ ਬਣਾਉਣ ਲਈ ਦ੍ਰਿੜ੍ਹ ਹੈ ਕਿ ਪਾਰਟੀ ਆਪਣੀ ਪੂਰੀ ਤਾਕਤ ਨਾਲ ਚੋਣਾਂ ਲੜੇਗੀ। ਇੱਕ ਇੰਟਰਵਿਊ ਦੌਰਾਨ ਖੁਰਸ਼ੀਦ ਨੇ ਕਿਹਾ, ‘‘ਹੋਰ ਪਾਰਟੀਆਂ ਨਾਲ ਗੱਠਜੋੜ ਲਈ ਕਾਂਗਰਸ ਉਡੀਕ ਨਹੀਂ ਕਰੇਗੀ, ਪਰ ਜੋ ਸਾਡੇ ਕੋਲ ਹੈ ਉਸ ਨਾਲ ਚੋਣਾਂ ਲੜਨ ਲਈ ਦ੍ਰਿੜ੍ਹ ਹੈ।’’ ਕੀ ਪਾਰਟੀ ਪ੍ਰਿਯੰਕਾ ਗਾਂਧੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰੇਗੀ ਬਾਰੇ ਪੁੱਛਣ ’ਤੇ ਖ਼ੁਰਸ਼ੀਦ ਨੇ ਕਿਹਾ,
‘‘ਮੈਂ ਇਸ ਦਾ ਜਵਾਬ ਉਦੋਂ ਤੱਕ ਨਹੀਂ ਦੇਵਾਂਗਾ, ਜਦੋਂਕਿ ਸਾਨੂੰ ਉਨ੍ਹਾਂ ਤੋਂ ਕੋਈ ਸੰਕੇਤ ਨਹੀਂ ਮਿਲਦਾ। ਪ੍ਰਿਯੰਕਾ ਇੱਕ ਸ਼ਾਨਦਾਰ ਵੱਡਾ ਚਿਹਰਾ ਹੈ।’’ ਕਾਂਗਰਸ ਦੇ ਸੂਬਾ ਚੋਣ ਮੈਨੀਫੈਸਟੋ ਕਮੇਟੀ ਦੇ ਮੁਖੀ ਖ਼ੁਰਸ਼ੀਦ ਨੇ ਕਿਹਾ, ‘‘ਤੁਸੀਂ ਬੱਸ ਏਨਾ ਕੁ ਕੰਮ ਕਰਨਾ ਹੈ ਕਿ ਆਪਣੇ ਸਾਹਮਣੇ ਇੱਕ ਤਸਵੀਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਦੂਜੀ ਪ੍ਰਿਯੰਕਾ ਗਾਂਧੀ ਦੀ ਰੱਖਣੀ ਹੈ। ਤੁਹਾਨੂੰ ਹੋਰ ਸਵਾਲ ਪੁੱਛਣ ਦੀ ਲੋੜ ਨਹੀਂ ਪਵੇਗੀ।