ਅਦਾਕਾਰਾ ਕੰਗਨਾ ਰਨੌਤ ਦਾ ਟਵਿੱਟਰ ਅਕਾਉਂਟ ਸਸਪੈਂਡ ਕਰ ਦਿੱਤਾ ਗਿਆ ਹੈ। ਕੰਗਨਾ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਦਾ ਦਾਅਵਾ ਕਰਦਿਆਂ ਇੱਕ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਟਵੀਟ ਨੂੰ ਟਵਿੱਟਰ ਤੇ ਕਈ ਲੋਕਾਂ ਨੇ ਹਿੰਸਕ ਅਤੇ ਭੜਕਾਊ ਦੱਸਿਆ ਸੀ। ਕਈ ਲੋਕਾਂ ਨੇ ਟਵਿੱਟਰ ਨੂੰ ਕੰਗਨਾ ਦਾ ਅਕਾਉਂਟ ਰੱਦ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਅਕਾਉਂਟ ਕਿਉਂ ਸਸਪੈਂਡ ਕੀਤਾ ਗਿਆ ਹੈ ਪਰ ਇਸ ਸਬੰਧੀ ਹਾਲੇ ਤੱਕ ਟਵਿੱਟਰ ਵਲੋਂ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ। ਟਵਿੱਟਰ ਤੇ ਕੰਗਨਾ ਦੇ ਪੇਜ਼ ਤੇ ਲਿਖਿਆ ਹੈ ਟਵਿੱਟਰ ਅਜਿਹੇ ਅਕਾਉਂਟਸ ਨੂੰ ਸਸਪੈਂਡ ਕਰ
ਦਿੰਦਾ ਹੈ ਜੋ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ ਟਵਿੱਟਰ ਨੇ ਮੇਰਾ ਪੁਆਇੰਟ ਸਾਬਤ ਕਰ ਦਿੱਤਾ ਹੈ ਕਿ ਉਹ ਅਮਰੀਕੀ ਹੈ ਅਤੇ ਜਨਮ ਤੋਂ ਗੋਰਾ ਵਿਅਕਤੀ ਚਾਹੁੰਦਾ ਹੈ ਕਿ ਉਹ ਭੂਰੇ ਰੰਗ ਦੇ ਲੋਕਾਂ ਨੂੰ ਗੁਲਾਮ ਬਣਾਉਣ ਉਹ ਸਾਨੂੰ ਦੱਸਣਾ ਚਾਹੁੰਦੇ ਹਨ ਕਿ ਕੀ ਸੋਚੀਏ ਬੋਲੀਏ ਅਤੇ ਕੀ ਕਰੀਏ। ਮੇਰੇ ਕਈ ਪਲੈਟਫਾਰਮ ਹਨ ਜਿਨ੍ਹਾਂ ਦੀ ਵਰਤੋਂ ਮੈਂ ਆਪਣੀ ਆਵਾਜ਼ ਚੁੱਕਣ ਲਈ ਕਰ ਸਕਦੀ ਹਾਂ ਜਿਸ ਵਿੱਚ ਮੇਰੀ ਆਪਣੀ ਕਲਾ ਵੀ ਸ਼ਾਮਲ ਹੈ ਸਿਨੇਮਾ ਦੇ ਰੂਪ ਵਿੱਚ ਕੰਗਨਾ ਨੇ ਅੱਗੇ ਕਿਹਾ ਪਰ ਮੇਰਾ ਦਿਲ ਇਸ ਦੇਸ ਦੇ ਉਨ੍ਹਾਂ
ਲੋਕਾਂ ਬਾਰੇ ਦੁਖੀ ਹੈ ਜਿਨ੍ਹਾਂ ਨਾਲ ਤਸ਼ੱਦਦ ਕੀਤਾ ਗਿਆ ਹੈ ਜਿਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਹੈ ਅਤੇ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਦਬਾਅ ਕੇ ਰੱਖਿਆ ਗਿਆ ਹੈ ਅਤੇ ਹਾਲੇ ਵੀ ਜਿਨ੍ਹਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਹੈ