ਕੁੜੀ ਗੋਦ ਲੈ ਭੁੱਲੇ ਮਾਸੀ ਮਾਸੜ

ਅਜੋਕੇ ਸਮੇ ਦੇ ਰਿਸ਼ਤਿਆਂ ਵਿੱਚ ਬਹੁਤ ਧੋਖਾਧੜੀਆ ਵੇਖਣ ਨੂੰ ਮਿਲਦੀਆਂ ਹਨ ਅਜਿਹੇ ਹੀ ਇਕ ਮਾਮਲੇ ਸਬੰਧੀ ਬਾਸੀ ਸ਼ੌਅ ਟਰਾਟੋ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪਲਕਜੀਤ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਪਿੰਡ ਮਨਸੂਰਵਾਲ ਬੇਟ ਜਿਲਾ ਕਪੂਰਥਲਾ ਨੇ ਦੱਸਿਆ ਕਿ ਜਦ ਉਹ ਕੇਵਲ ਇਕ ਸਾਲ ਸੀ ਤਦ ਉਸ ਦੇ ਮਾਸੜ ਹਰਜਿੰਦਰ ਸਿੰਘ ਅਤੇ ਮਾਸੀ ਪਰਮਿੰਦਰ ਕੌਰ ਵਾਸੀ ਪਿੰਡ ਵੈਰੋਵਾਲ ਬਾਵਿਆਂ ਜਿਲਾ ਤਰਨਤਾਰਨ ਨੇ ਉਸ ਨੂੰ ਗੋਦ ਲੈ ਲਿਆ ਸੀ

ਜਿਸ ਦੇ ਚੱਲਦਿਆਂ ਉਸ ਦੇ ਜਨਮ ਸਰਟੀਫਿਕੇਟ ਤੋ ਲੈ ਕੇ ਹੁਣ ਤੱਕ ਦੇ ਸਾਰੇ ਆਈ ਡੀ ਪਰੂਫਾ ਉਪਰ ਉਸ ਦੇ ਮਾਸੀ ਮਾਸੜ ਦਾ ਹੀ ਨਾਮ ਹੈ ਪਲਕਜੀਤ ਨੇ ਦੱਸਿਆ ਕਿ ਉਸ ਨੂੰ ਗੋਦ ਲੈਣ ਪਿੱਛੋਂ ਉਸ ਦੀ ਮਾਸੀ ਮਾਸੜ ਇੰਗਲੈਂਡ ਚਲੇ ਗਏ ਸਨ ਅਤੇ ਉਹ ਆਪਣੇ ਲੜਕੇ ਨੂੰ ਨਾਲ ਲੈ ਗਏ ਅਤੇ ਇੰਗਲੈਂਡ ਚ ਵੀ ਉਹਨਾਂ ਦੇ ਇਕ ਲੜਕਾ ਹੋਇਆਂ ਜਿਸ ਤੋ ਬਾਅਦ ਉਹ 2015 ਚ ਵਾਪਿਸ ਇੰਡੀਆ ਆਏ ਸਨ ਤਦ ਮੇਰੇ ਮਾਂ ਪਿਉ ਅਤੇ ਨਾਨਕੇ ਪਰਿਵਾਰ ਨੇ ਉਹਨਾਂ ਨੂੰ ਆਖਿਆਂ ਕਿ

ਤੁਸੀ ਗੋਦ ਲਈ ਪਲਕਜੀਤ ਨੂੰ ਆਪਣੇ ਨਾਲ ਇੰਗਲੈਂਡ ਲੈ ਜਾਉ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਹੁਣ ਮੇਰੇ ਪਰੂਫ ਜੋ ਉਹਨਾਂ ਕੋਲ ਪਏ ਹਨ ਉਹ ਵੀ ਦੇਣ ਤੋ ਇਨਕਾਰ ਕਰ ਰਹੇ ਹਨ ਅਤੇ ਜਦ ਮੈ ਉਹਨਾਂ ਨਾਲ ਫੋਨ ਕਰਕੇ ਗੱਲਬਾਤ ਕਰਦੀ ਹਾਂ ਤਾ ਉਹ ਅੱਗਿਉ ਮੈਨੂੰ ਧ ਮ ਕੀ ਆਂ ਦਿੰਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published. Required fields are marked *