ਗੁਰੂ ਸਾਹਿਬ ਤੇ ਵਿਸ਼ਵਾਸ਼ ਰੱਖਣ ਵਾਲੇ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਜੀ ਇਹ ਵੀਡੀਓ ਇਸ ਸਰੋਵਰ ਦਾ ਹੈ ਅਨੋਖਾ ਇਤਿਹਾਸ—-ਸਰੋਵਰ ਚ ਇਸ਼ਨਾਨ ਕਰਨ ਦਾ ਫਲ”’ਸਰੋਵਰ ਦਾ ਸਿੱਖ-ਧਰਮ ਵਿਚ ਇਸ ਪੱਖੋਂ ਵੀ ਮਹੱਤਵ ਹੈ ਕਿ ਜਿਗਿਆਸੂਆਂ ਦੁਆਰਾ ਪਹਿਲਾਂ ਕਾਇਆ ਨੂੰ ਸਵੱਛ ਕਰਕੇ ਹੀ ਧਰਮ-ਧਾਮ ਵਿਚ ਪ੍ਰਵੇਸ਼ ਕਰਨਾ ਉਚਿਤ ਹੈ। ਇਸ ਮੰਤਵ ਦੀ ਪੂਰਤੀ ਲਈ ਸਰੋਵਰ ਜਨ- ਸਮੂਹ ਦੇ ਇਸ਼ਨਾਨ ਲਈ ਇਕ ਸਰਵ-ਸੁਲਭ ਸਾਧਨ ਹੈ। ਪਰ ਸ਼ਰਤ ਇਹੋ ਹੈ ਕਿ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਹੀ ਫਲੀਭੂਤ ਹੁੰਦਾ ਹੈ —
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ। (ਗੁ.ਗ੍ਰੰ.611)।ਸਿੱਖ-ਧਰਮ ਵਿਚ ਗੁਰੂ ਦੀ ਸ਼ਰਣ ਵਿਚ ਆ ਕੇ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਪ੍ਰਵਾਨਿਤ ਹੈ। ਇਸ ਲਈ ਗੁਰੂ-ਧਾਮਾਂ ਨਾਲ ਸਰੋਵਰ ਬਣਾਉਣ ਦੀ ਲੰਬੀ ਪਰੰਪਰਾ ਹੈ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਚ ਬਾਉਲੀ ਦੀ ਉਸਾਰੀ ਕਰਵਾ ਕੇ ਹਿੰਦੂ ਧਰਮ ਦੇ ਸਮਾਨਾਂਤਰ ਉਪਚਾਰਕ ਤੀਰਥ ਦੀ ਥਾਂ’ਤੇ ਵਾਸਤਵਿਕ ਤੀਰਥ ਜਾਂ ਇਸ਼ਨਾਨ-ਗ੍ਰਿਹ ਬਣਾਉਣ ਦੀ ਵਿਵਸਥਾ ਕੀਤੀ
ਤਾਂ ਜੋ ਸਿੱਖ ਅਤੇ ਗੁਰੂ ਦਾ ਸੰਬੰਧ ਸੱਚੇ ਅਰਥਾਂ ਵਿਚ ਪ੍ਰਗਟ ਹੋ ਸਕੇ। ਗੁਰੂ ਰਾਮਦਾਸ ਜੀ ਨੇ ਹਰਿਮੰਦਿਰ ਸਾਹਿਬ ਦੇ ਨਾਲ ਸਰੋਵਰ ਬਣਵਾ ਕੇ ਨਾਮ-ਸਾਧਨਾ ਵਿਚ ਮਗਨ ਜਿਗਿਆਸੂਆਂ ਲਈ ਭਵਸਾਗਰ ਤਰਨ ਦੀ ਸਥਾਈ ਵਿਵਸਥਾ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਜਿਗਿਆਸੂ ਦੇ ਤਰਨ ਲਈ ਤਰਨਤਾਰਨ ਗੁਰੂ-ਧਾਮ ਅਤੇ ਸਰੋਵਰ ਦੀ ਵਿਵਸਥਾ ਕੀਤੀ। ਪਰਵਰਤੀ ਕਾਲ ਵਿਚ ਇਸ ਤਰ੍ਹਾਂ ਦੀ ਇਕ ਪਰੰਪਰਾ ਹੀ ਚਲ ਪਈ।ਹੁਣ ਮੁੱਖ ਮੁੱਖ ਇਤਿਹਾਸਿਕ ਗੁਰੂ-ਧਾਮਾਂ ਨਾਲ ਸਰੋਵਰ ਬਣੇ ਹੋਏ ਹਨ
ਅਤੇ ਜੋ ਗੁਰੂ-ਧਾਮ ਦਰਿਆਵਾਂ ਦੇ ਕੰਢੇ ਉਤੇ ਸਥਿਤ ਹਨ, ਉਥੇ ਨਦੀਆਂ ਹੀ ਸਰੋਵਰ ਦੀ ਸਥਾਨ-ਪੂਰਤੀ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਅਨੁਸਾਰ —ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ। (ਗੁ.ਗ੍ਰੰ.61) —ਤੀਰਥ ਨਹਾਉਣ ਦਾ ਉਦੋਂ ਤਕ ਕੋਈ ਲਾਭ ਨਹੀਂ, ਜਦੋਂ ਤਕ ਮਨ ਵਿਚੋਂ ਹੰਕਾਰ ਦੀ ਮੈਲ ਦੂਰ ਨਹੀਂ ਹੁੰਦੀ।