ਪੰਜਾਬ ਚ ਬੇਅਦਬੀ ਦੀਆਂ ਵਾਰਦਾਤਾਂ ਦੇ ਵਿੱਚ ਕੋਈ ਕਮੀ ਨਹੀਂ ਵੇਖਣ ਨੂੰ ਮਿਲ ਰਹੀ। ਸਗੋਂ ਅਜਿਹੇ ਮਾਮਲੇ ਦਿਨ ਪ੍ਰਤੀ ਦਿਨ ਵਧ ਰਹੇ ਹਨ । ਇਸੇ ਦੇ ਚਲਦੇ ਇਕ ਹੋਰ ਬੇਅਦਬੀ ਦੇ ਨਾਲ ਸਬੰਧਤ ਮਾਮਲਾ ਭਾਦਸੋਂ ਨਜ਼ਦੀਕ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਤੋਂ ਸਾਹਮਣੇ ਆਇਆ । ਜਿਥੇ ਅੱਜ ਸਵੇਰ ਦੀ ਗੱਲ ਹੈ ਕਿ ਪਿੰਡ ਦਾ ਹੀ ਇਕ ਅਪਾਹਜ ਵਿਅਕਤੀ ਜੋ ਬੇਅਦਬੀ ਦੀ ਗੱਲ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ । ਪਰ ਮੌਕੇ ਤੇ ਹੀ ਪਿੰਡ ਵਾਸੀਆਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਬੇਅਦਬੀ ਦੇ ਹੋਣ ਤੋਂ ਰੋਕ ਲਈ ਗਈ ।
ਦੱਸ ਦਈਏ ਕਿ ਇਸ ਦਰਅਸਲ ਇਹ ਅਪਾਹਜ ਵਿਅਕਤੀ ਜਿਸ ਦਾ ਨਾਮ ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ਅਤੇ ਪਿੰਡ ਦਿੱਤੂਪੁਰ ਜੱਟਾਂ ਦਾ ਹੀ ਰਹਿਣ ਵਾਲਾ ਹੈ । ਉਹ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਅਤੇ ਨੰਗੇ ਸਿਰ ਗੁਰਦੁਆਰਾ ਸਾਹਿਬ ਦੇ ਵਿੱਚ ਦਾਖ਼ਲ ਹੋਇਆ ਤੇ ਪਾਠੀ ਸਾਹਿਬ ਜੋ ਕੀਰਤਨ ਕਰ ਰਹੇ ਸਨ, ਉਨ੍ਹਾਂ ਦੇ ਕੋਲ ਇਹ ਵਿਅਕਤੀ ਪੈਰਾਂ ਵਿੱਚ ਜੁੱਤੀਆਂ ਪਾ ਕੇ ਅਤੇ ਸਿਰ ਨੰਗਾ ਲੈ ਕੇ ਉੱਥੇ ਚਲਾ ਗਿਆ । ਉੱਥੇ ਜਾ ਕੇ ਜਦੋਂ ਇਸ ਅਪਾਹਜ ਵਿਅਕਤੀ ਦੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਰੁਮਾਲਾ ਸਾਹਿਬ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਹੀ ਪਿੰਡ ਵਾਸੀਆਂ ਦੇ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਬੇਅਦਬੀ ਹੋਣ ਤੋਂ ਪਹਿਲਾਂ ਹੀ ਟਲ ਗਈ ।
ਦੱਸ ਦਈਏ ਕਿ ਉੱਥੇ ਹੀ ਇਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਅਤੇ ਇਸਦਾ ਅਲਾਜ ਚੱਲ ਰਿਹਾ ਹੈ । ਸਗੋਂ ਇਹ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਜਿੱਥੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਿਸੇ ਵਿਅਕਤੀ ਦੇ ਵੱਲੋਂ ਬੇਅਦਬੀ ਦੀ ਗੱਲ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਵੇ । ਬੀਤੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਹਾਰੀਆਂ ਹਨ ਜਿੱਥੇ ਮਾਨਸਿਕ ਰੋਗੀ ਲੋਕਾਂ ਦੇ ਵਲੋਂ ਹੀ ਜ਼ਿਆਦਾਤਰ ਬੇਅਦਬੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।।।।