ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੇ ਵਿਸ਼ਵਾਸ਼ ਰੱਖਣ ਵਾਲੇ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਜੀ ਇਹ ਵੀਡੀਓ ਪਰ ਬੇਨਤੀ ਹੈ ਕਿ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ , ਸ਼ਾਂਤੀ ਤੇ ਸਹਿਨਸ਼ੀਲਤਾ ਦੇ ਪੁੰਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਿਆਈ ਦਿਹਾੜਾ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਅਮਰਦਾਸ ਜੀ ਉਹ ਮਹਾਨ ਸ਼ਖਸ਼ੀਅਤ ਹਨ, ਜਿੰਨਾਂ ਨੇ ਵਡੇਰੀ ਉਮਰ ਦੀ ਪਰਵਾਹ ਕੀਤੇ ਬਿਨਾਂ 11 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ
ਅਤੇ ਆਪਣੀ ਸੇਵਾ ਭਗਤੀ ਅਤੇ ਘਾਲਣਾ ਸਦਕਾ ਸਿੱਖਾਂ ਦੇ ਤੀਜੇ ਗੁਰੂ ਦੇ ਰੂਪ ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ। ਗੁਰੂ ਜੀ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਦੇ ਬਾਸਰਕੇ ਵਿਖੇ ਪਿਤਾ ਸ੍ਰੀ ਤੇਜਭਾਨ ਦੇ ਗ੍ਰਹਿ ਮਈ 1479 ਈ. ਨੂੰ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦਸ ਸਾਲ ਛੋਟੇ ਸਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕਰੀਬ 25 ਸਾਲ ਵੱਡੇ ਸਨ। ਗੁਰੂ ਜੀ ਦਾ ਵਿਆਹ ਰਾਮ ਕੌਰ ਨਾਲ ਹੋਇਆ
ਤੇ ਉਨ੍ਹਾਂ ਦੇ ਘਰ ਦੋ ਪੁੱਤਰ ਬਾਬਾ ਮੋਹਨ, ਬਾਬਾ ਮੋਹਰੀ ਤੇ ਦੋ ਧੀਆਂ ਬੀਬੀ ਭਾਨੀ ਤੇ ਬੀਬੀ ਦਾਨੀ ਜੀ ਦਾ ਜਨਮ ਹੋਇਆ। ਗੁਰੂ ਜੀ ਦਾ ਪਰਿਵਾਰ ਵੈਸ਼ਨੋ ਮਤ ਨੂੰ ਮੰਨਣ ਵਾਲਾ ਸੀ ਤੇ ਆਪਣੇ ਪਿਤਾ ਵਾਂਗ ਗੁਰੂ ਅਮਰਦਾਸ ਜੀ ਮੁੱਢ ਤੋਂ ਧਾਰਮਿਕ ਰੁਚੀਆਂ ਦੇ ਮਾਲਕ ਸਨ, ਜਿਸ ਕਾਰਨ ਗੁਰੂ ਜੀ 21 ਵਾਰ ਗੰਗਾ ਇਸ਼ਨਾਨ ਲਈ ਹਰਿਦੁਆਰ ਦੀ ਯਾਤਰਾ ਕਰ ਚੁੱਕੇ ਸਨ। ਤੀਰਥ ਯਾਤਰਾ ਦੀ ਵਾਪਸੀ ਦੌਰਾਨ ਇੱਕ ਵਾਰ ਬ੍ਰਹਮਚਾਰੀ ਸਾਧੂ ਦੇ ਮਿਲਾਪ ਨੇ ਆਪਦਾ ਜੀਵਨ ਤਬਦੀਲ ਕਰ ਦਿੱਤਾ, ਜਿਸ ਤੋਂ ਬਾਅਦ ਬਾਬਾ ਅਮਰਦਾਸ ਜੀ ਸੱਚੇ ਗੁਰੂ ਦੀ ਭਾਲ ‘ਚ ਜੁਟ ਗਏ।
ਇੱਕ ਦਿਨ ਬੀਬੀ ਅਮਰੋ ਤੋਂ ਗੁਰੂ ਜੀ ਦੇ ਕੰਨਾਂ ਵਿੱਚ ਬਾਣੀ ਦੀ ਮਿੱਠੀ ਆਵਾਜ਼ ਪਈ, ਜਿਸ ਨੇ ਆਪਦੇ ਮਨ ‘ਤੇ ਡੂੰਘਾ ਅਸਰ ਕੀਤਾ।ਇਸ ਘਟਨਾ ਤੋਂ ਅਮਰਦਾਸ ਜੀ ਨੇ ਖਡੂਰ ਸਾਹਿਬ ਪਹੁੰਚਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਨੂੰ ਆਪਣਾ ਗੁਰੂ ਧਾਰ ਲਿਆ। ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ 62 ਸਾਲ ਦੇ ਕਰੀਬ ਸੀ ਤੇ ਗੁਰੂ ਅੰਗਦ ਦੇਵ ਜੀ ਦੀ ਉਮਰ ਕਰੀਬ ਸਾਢੇ 36 ਸਾਲ ਦੀ ਸੀ। ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਸੀ ਪਰ ਗੁਰੂ ਨੇ ਖਡੂਰ ਸਾਹਿਬ ਟਿਕ ਕੇ ਗੁਰੂ ਦੀ ਸੰਗਤ ਤੇ ਸੇਵਾ ਕਰਨ ਦਾ ਫ਼ੈਸਲਾ ਕੀਤਾ।
ਇਸ ਤਰਾਂ ਲਗਾਤਾਰ 11 ਸਾਲ ਤਨਦੇਹੀ ਨਾਲ ਸੇਵਾ ਨਿਭਾਈ। ਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਢਾਈ –ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ । ਇਸ ਤੋਂ ਇਲਾਵਾ ਲੰਗਰ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਸੰਗਤ ਨੂੰ ਪੱਖਾ ਝੱਲਣ ਵਰਗੀਆਂ ਸੇਵਾਵਾਂ ਕਰਦੇ। ਸੇਵਾ ਦੌਰਾਨ ਗੁਰੂ ਅਮਰਦਾਸ ਜੀ ਨੇ ਜੁਲਾਹੀ ਤੋਂ ਅਮਰੂ ਨਿਥਾਵਾਂ ਵਰਗੇ ਕੁਬੋਲ ਵੀ ਸੁਣੇ ਪਰ ਗੁਰੂ ਜੀ ਨੇ ਆਖ ਦਿੱਤਾ ਕਮਲੀਏ ਪਹਿਲਾਂ ਤਾ ਮੈਂ ਨਿਥਾਵਾਂ ਹੀ
ਸਾਂ ਪਰ ਹੁਣ ਤਾਂ ਮੇਰੇ ਗੁਰੂ ਅੰਗਦ ਸਾਹਿਬ ਜੀ ਹਨ, ਹੁਣ ਮੈਂ ਨਿਥਾਵਾਂ ਕਿੱਥੇ? ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਅਤੇ ਪ੍ਰਭੂ ਭਗਤੀ ਤੋਂ ਗੁਰੂ ਅੰਗਦ ਸਾਹਿਬ ਇੰਨੇ ਪ੍ਰਸੰਨ ਹੋਏ ਕਿ ਇੱਕ ਦਿਨ ਅਮਰਦਾਸ ਨੂੰ ਗੁਰਗੱਦੀ ਦੇ ਵਾਰਸ ਥਾਪ ਕੇ ਨਿਥਾਵਿਆਂ ਦੀ ਥਾਂ ਬਣਾ ਦਿੱਤਾ। ਨਿਥਾਵਿਆਂ ਦੀ ਥਾਂ ਬਣਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਦਰਸ਼ ਨੂੰ ਅੱਗੇ ਤੋਰਿਆ ਅਤੇ ਸਮਾਜ ’ਚੋਂ ਵਹਿਮ ਭਰਮ ਅਤੇ ਜਾਤ-ਪਾਤ ਖ਼ਤਮ ਕਰਨ ਲਈ ਵਿਸ਼ੇਸ਼ ਕਦਮ ਉਠਾਏ।
ਗੁਰੂ ਜੀ ਨੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਹੁਕਮ ਕਰ ਦਿੱਤਾ ਕਿ ਦਰਸ਼ਨ ਤੋਂ ਪਹਿਲਾ ਲੰਗਰ ‘ਚ ਹਰ ਸੇਵਕ ਪ੍ਰਸ਼ਾਦਾ ਛਕ ਕੇ ਆਵੇ । ਇਹ ਹੁਕਮ ਹਰ ਵੱਡੇ ਛੋਟੇ ਲਈ ਬਰਾਬਰ ਸੀ ਇੱਥੋਂ ਤੱਕ ਕਿ ਸਮੇਂ ਦੇ ਬਾਦਸ਼ਾਹ ਅਕਬਰ ਨੂੰ ਪੰਗਤ ਵਿੱਚ ਲੰਗਰ ਛਕਣ ਦਾ ਹੁਕਮ ਮੰਨਣਾ ਪਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਸਾਹਿਬ ਨੂੰ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣਾਇਆ ਅਤੇ ਸਿੱਖੀ ਦੇ ਪ੍ਰਚਾਰ ਲਈ ਵੱਖ ਵੱਖ 22 ਮੰਜੀਆਂ ਤੇ 52 ਪੀੜ੍ਹੇ ਸਥਾਪਿਤ ਕੀਤੇ।
ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਸਤੀ ਪ੍ਰਥਾ, ਘੁੰਡ ਕੱਡਣ ਦੀ ਪ੍ਰਥਾ, ਮਰਨ ਪਿੱਛੋਂ ਕੀਤੀਆਂ ਜਾਂਦੀਆਂ ਭੈੜੀਆਂ ਰਸਮਾਂ ਨੂੰ ਦੂਰ ਕੀਤਾ। ਆਖਰ ਕਾਰ ਸਚਖੰਡ ਵਾਪਸੀ ਦਾ ਸਮਾਂ ਜਾਣਕੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਨੂੰ ਗੁਰੂ ਰਾਮਦਾਸ ਦੇ ਰੂਪ ‘ਚ ਆਪਣਾ ਉਤਰਾਧਿਕਾਰੀ ਚੁਣਿਆ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪ ਕੇ 1 ਸਤੰਬਰ 1574 ਈ. ਨੂੰ ਜੋਤੀ ਜੋਤਿ ਸਮਾ ਗਏ। ਮਨੁੱਖਤਾ ਦੀ ਰਹਿਮੁਨਾਈ ਲਈ ਆਪਜੀ ਵੱਲੋਂ ਰਚੀ ਬਾਣੀ ਦੇ 17 ਰਾਗਾਂ ‘ਚ 869 ਸ਼ਬਦ ਜੀਵਨ ਨੂੰ ਅਨੰਦ ਬਖਸ਼ਦੇ ਹਨ।