ਇੱਕ ਵਾਰ ਬਾਬਾ ਹਰਬੰਸ ਸਿੰਘ ਆਪਣੇ ਨਿੱਜੀ ਕਮਰੇ ਵਿੱਚੋਂ ਬਾਹਰ ਆਏ ਅਤੇ ਸਾਰੇ ਲਾਂਗਰੀਆ ਤੇ ਸੇਵਾਦਾਰਾਂ ਨੂੰ ਇਕੱਠੇ ਕਰਕੇ ਕਿਹਾ ਕਿ ਰਾਤੋ ਰਾਤ 10 ਹਜ਼ਾਰ ਦੇ ਕਰੀਬ ਸੰਗਤਾਂ ਦਾ ਲੰਗਰ ਤਿਆਰ ਕਰਨਾ ਹੈ ਅਤੇ ਲੰਗਰ ਰਾਤੋ ਰਾਤ ਹੀ ਤਿਆਰ ਹੋ ਜਾਣਾ ਚਾਹੀਦਾ ਹੈ ਸੇਵਾਦਾਰ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਸੋਚਣ ਲੱਗੇ ਕਿ ਕੱਲ੍ਹ ਤਾ ਗੁਰਪੁਰਬ ਵੀ ਨਹੀਂ ਹੈ ਅਤੇ ਨਾ ਹੀ ਕਿਸੇ ਮਹਾਂਪੁਰਸ਼ਾਂ ਦੀ ਬਰਸੀ ਹੈ ਅਤੇ ਨਾ ਹੀ ਬਾਬਾ ਜੀ ਨੇ ਕੋਈ ਸਮਾਗਮ ਉਲੀਕਿਆ ਹੈ ਤਾ
ਇਕਦਮ 10 ਹਜਾਰ ਪ੍ਰਾਣੀਆ ਦੇ ਭੋਜਨ ਦੀ ਜ਼ਰੂਰਤ ਕਿੱਥੇ ਪੈ ਗਈ ਕਿਉਂਕਿ 10 ਹਜਾਰ ਪ੍ਰਾਣੀਆ ਦਾ ਭੋਜਨ ਬਣਾਉਣਾ ਕੋਈ ਛੋਟੀ ਗੱਲ ਨਹੀਂ ਸੀ ਬਾਬਾ ਜੀ ਇਹ ਕਹਿ ਕੇ ਆਪਣੇ ਕਮਰੇ ਦੇ ਵਿੱਚ ਦੁਬਾਰਾ ਚਲੇ ਗਏ ਤੇ ਸਾਰੇ ਸੇਵਾਦਾਰ ਲੰਗਰ ਬਣਾਉਣ ਦੇ ਵਿੱਚ ਲੱਗ ਗਏ ਲੰਗਰ ਵਾਸਤੇ ਦਾਲ ਸਬਜ਼ੀਆਂ ਅਤੇ ਪ੍ਰਸ਼ਾਦਿਆਂ ਦੀ ਰਸਦ ਆ ਗਈ ਰਾਤੋ ਰਾਤ ਸੇਵਾਦਾਰਾਂ ਨੇ ਦਾਲ ਸਬਜ਼ੀਆਂ ਅਤੇ ਪ੍ਰਸ਼ਾਦੇ ਤਿਆਰ ਕਰ ਦਿੱਤੇ ਬਾਬਾ ਜੀ ਨੂੰ ਦੱਸਿਆ ਗਿਆ ਕਿ 10 ਹਜ਼ਾਰ ਸੰਗਤਾਂ ਦਾ ਭੋਜਨ ਤਿਆਰ ਕਰ ਦਿੱਤਾ ਗਿਆ ਹੈ ਬਾਬਾ ਜੀ ਨੇ ਕਿਹਾ ਕਿ ਇਸ ਲੰਗਰ ਨੂੰ ਕਿਤੇ ਦੂਜੀ ਜਗ੍ਹਾ ਲੈ ਕੇ ਜਾਣਾ ਹੈ ਸੋ ਲੰਗਰ ਨੂੰ ਪੈਕ ਕਰ ਲਵੋ ਜਿਸ ਤੋ ਬਾਅਦ ਲੰਗਰ ਨੂੰ ਗੱਡੀਆਂ ਦੇ ਵਿੱਚ ਰਖਵਾਇਆ ਗਿਆ ਪਰ ਹਾਲੇ ਤੱਕ ਵੀ ਸਾਰਿਆਂ ਦੇ ਮਨਾਂ ਵਿੱਚ
ਇਹੀ ਵਿਚਾਰ ਸੀ ਕਿ ਲੰਗਰ ਕਿੱਥੇ ਲੈ ਕੇ ਜਾਣਾ ਹੈ ਬਾਬਾ ਜੀ ਆਪਣੀ ਗੱਡੀ ਵਿੱਚ ਬੈਠ ਗਏ ਅਤੇ ਚੱਲਣ ਦਾ ਇਸ਼ਾਰਾ ਕੀਤਾ ਬਾਕੀ ਲੰਗਰ ਵਾਲੀਆਂ ਗੱਡੀਆਂ ਉਨ੍ਹਾਂ ਦੀ ਗੱਡੀ ਦੇ ਪਿੱਛੇ ਪਿੱਛੇ ਚੱਲਦੀਆਂ ਰਹੀਆਂ ਤੇ ਅਾਖਿਰ ਵਿੱਚ ਗੱਡੀਅਾ ਲੁਧਿਆਣੇ ਦੇ ਕੋਲ ਪਹੁੰਚੀਅਾ ਤਾਂ ਉੱਥੇ ਦੇਖਿਆ ਗਿਆ ਕਿ ਦੋ ਟਰੇਨਾਂ ਦਾ ਆਹਮੋ ਸਾਹਮਣੇ ਟ ਕ ਰਾਅ ਹੋਇਆ ਹੈ ਜਿਸ ਦੇ ਚੱਲਦਿਅਾ ਹਫੜਾ ਤਫੜੀ ਤੇ ਚੀ ਕ ਚਿਹਾ ੜਾ ਮਚਿਆ ਹੋਇਆ ਸੀ ਬਾਬਾ ਜੀ ਨੇ ਸੇਵਾਦਾਰਾਂ ਨੂੰ ਕਿਹਾ ਇੱਥੇ ਹੀ ਲੰਗਰ ਲਗਾਉਣਾ ਹੈ ਅਤੇ ਸੇਵਾ ਕਰਨੀ ਹੈ ਕੁਝ ਕੁ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਬਾਕੀ ਸੇਵਾਦਾਰ ਟਰੇਨਾਂ ਚੋਂ ਬੰਦਿਆਂ ਨੂੰ ਕੱਢਣ ਵਾਸਤੇ ਸਹਾਇਤਾ ਕਰਨ ਲੱਗੇ ਅਤੇ ਹੋਸਪਿਟਲ ਪਹੁੰਚਾਉਣ ਵਿੱਚ ਮਦਦ ਕਰਨ ਲੱਗੇ ਬਹੁਤ ਸਾਰੇ ਲੋਕ ਜੋ
ਟਰੇਨ ਦੇ ਵਿਚਾਲੇ ਹਾਲੇ ਸੌ ਹੀ ਰਹੇ ਸੀ ਉਹ ਮਾਰੇ ਗਏ ਅਤੇ ਬਹੁਤੇ ਲੋਕ ਜ਼ਖਮੀ ਹੋਏ ਇਸ ਦੌਰਾਨ ਜ਼ ਖ ਮੀ ਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਲੰਗਰ ਛਕਾਇਆ ਗਿਆ ਅਤੇ ਇਹ ਸਾਰੀ ਰਾਤ ਸੇਵਾ ਚੱਲਦੀ ਰਹੀ ਅਤੇ ਉੱਥੇ ਲੰਗਰ ਤਿੰਨ ਦਿਨਾਂ ਤੱਕ ਚਲਦਾ ਰਿਹਾ ਸਾਰੇ ਬਹੁਤ ਹੈਰਾਨ ਹੋਏ ਕਿ ਬਾਬਾ ਜੀ ਨੂੰ ਇਸ ਘਟਨਾ ਬਾਰੇ ਕਿਵੇਂ ਪਤਾ ਲੱਗਿਆ ਜਿਸ ਤੇ ਇੱਕ ਸੇਵਾਦਾਰ ਨੇ ਪੁੱਛ ਹੀ ਲਿਆ ਕਿ ਬਾਬਾ ਜੀ ਆਪ ਨੂੰ ਇਸ ਘਟਨਾ ਦਾ ਪਹਿਲਾਂ ਤੋਂ ਹੀ ਪਤਾ ਸੀ ਕਿ ਹੋਣੀ ਹੈ ਤਾ ਫਿਰ ਤੁਸੀਂ ਇਸ ਨੂੰ ਰੋਕਣ ਲਈ ਕਿਉਂ ਨਹੀਂ ਕੁਝ ਕੀਤਾ ਜਿਸ ਨਾਲ ਬਹੁਤ ਸਾਰੇ ਪ੍ਰਾਣੀਆਂ ਦੀ ਜਾਨ ਬਚ ਜਾਣੀ ਸੀ ਬਾਬਾ ਜੀ ਕਹਿਣ ਲੱਗੇ ਕਿ ਠੀਕ ਹੈ ਮੈਨੂੰ ਇਸ ਘਟਨਾ ਦਾ ਪਹਿਲਾਂ ਤੋਂ ਹੀ ਪਤਾ ਸੀ ਅਤੇ ਮੈਨੂੰ ਇਸ ਘਟਨਾ ਦਾ ਦ੍ਰਿ ਸ਼