ਉਕਤ ਤਸਵੀਰਾ ਪਿੰਡ ਤਲਵੰਡੀ ਖੁਰਦ ਜਿਲਾ ਲੁਧਿਆਣਾ ਦੇ ਇਕ ਬਾਲ ਘਰ ਦੀਆ ਹਨ ਜਿੱਥੇ ਕਿ ਲੋਕਾ ਵੱਲੋ ਛੱਡ ਦਿੱਤੇ ਗਏ ਬੱਚਿਆ ਜਾਂ ਫਿਰ ਅਨਾਥ ਬੱਚਿਆ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪਾਲਿਆ ਜਾਦਾ ਹੈ ਅਤੇ ਬਹੁਤ ਸਾਰੇ ਲੋਕ ਜੋ ਮਾਂ ਪਿਉ ਬਣਨ ਦਾ ਸੁਭਾਗ ਨਹੀ ਪ੍ਰਾਪਤ ਕਰ ਪਾਉਂਦੇ ਉਹ ਲੋਕ ਇੱਥੋਂ ਬੱਚਿਆ ਨੂੰ ਅਡੋਪਟ ਕਰਕੇ ਮਾਂ ਪਿਉ ਬਣਨ ਦੀ ਖ਼ੁਸ਼ੀ ਪ੍ਰਾਪਤ ਕਰਦੇ ਹਨ ਇਸ ਦੌਰਾਨ ਬਾਲ ਘਰ ਦੀ ਪ੍ਰਬੰਧਕ ਏਕਮਜੋਤ ਕੌਰ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ
ਇਸ ਘਰ ਵਿੱਚ ਪਲਣ ਵਾਲੇ ਬੱਚਿਆ ਦੀ ਤਕਦੀਰ ਪ੍ਰਮਾਤਮਾ ਦੇ ਹੱਥ ਵਿੱਚ ਹੈ ਅਤੇ ਪ੍ਰਮਾਤਮਾ ਦੇ ਵੱਲੋ ਅਜਿਹੇ ਮਾਪੇ ਰਾਖਵੇਂ ਰੱਖੇ ਹੋਏ ਹਨ ਜਿਹਨਾ ਵੱਲੋ ਇਨ੍ਹਾਂ ਬੱਚਿਆ ਦਾ ਸਹਾਰਾ ਬਣਿਆਂ ਜਾਦਾ ਹੈ ਅਤੇ ਇਹ ਬੱਚੇ ਉਹਨਾ ਦਾ ਸਹਾਰਾ ਬਣਦੇ ਹਨ ਉਹਨਾਂ ਆਖਿਆਂ ਕਿ ਜਿਹਨਾ ਜੋੜਿਆ ਦੇ ਘਰ ਬੱਚਾ ਪੈਦਾ ਨਹੀ ਹੁੰਦਾ ਉਹਨਾਂ ਨੂੰ ਨਿਰਾਸ਼ਾ ਹੋਣੀ ਸੁਭਾਵਿਕ ਹੈ ਪਰ ਕੁਦਰਤ ਦੁਆਰਾਂ ਹਰ ਕਿਸੇ ਮੁਸ਼ਕਿਲ ਵਿੱਚੋ ਪਾਰ ਲੰਘਣ ਵਾਸਤੇ ਕੋਈ ਨਾ ਕੋਈ ਰਸਤਾ ਬਣਾਇਆਂ ਗਿਆ ਹੁੰਦਾ ਹੈ ਪਰ ਉਸ ਲਈ ਪਾਜੀਟਿਵ ਹੋ ਕੇ ਸੋਚਣਾ ਜਰੂਰੀ ਹੈ ਕਿਉਂਕਿ ਜਰੂਰੀ ਨਹੀ ਕਿ
ਸਭ ਕੁਝ ਮੈਡੀਕਲ ਤੌਰ ਤਰੀਕੇ ਦੇ ਨਾਲ ਹੀ ਹੋਵੇ ਕਈ ਵਾਰ ਪ੍ਰਮਾਤਮਾ ਸਾਡਾ ਭਲਾ ਖੁਦ ਆਪਣੇ ਤੌਰ ਤਰੀਕੇ ਦੇ ਨਾਲ ਕਰਦਾ ਹੈ ਉਹਨਾਂ ਦੱਸਿਆ ਕਿ ਸਾਡਾ ਇਹ ਬੇਸਹਾਰਾ ਬੱਚਿਆ ਨੂੰ ਪਾਲਣ ਪੋਸ਼ਣ ਵਾਲਾ ਬਾਲ ਘਰ ਸਰਕਾਰ ਦੇ ਸਹਾਇਤਾ ਨਾਲ ਚਲ਼ਦਾ ਹੈ ਅਜਿਹੇ ਵਿੱਚ ਜੇਕਰ ਕੋਈ ਵੀ ਜੋੜਾ ਸਾਡੇ ਇੱਥੋਂ ਬੱਚੇ ਨੂੰ ਅਡੋਪਟ ਕਰਨਾ ਚਾਹੁੰਦਾ ਹੈ ਤਾ ਉਸ ਨੂੰ ਬਹੁਤ ਹੀ ਸੁਖਾਲੇ ਤਰੀਕੇ ਨਾਲ ਸਰਕਾਰ ਦੀ ਮੰਨਜੂਰੀ ਤਹਿਤ ਬੱਚਾ ਅਡੋਪਟ ਕਰਵਾਇਆਂ ਜਾਦਾ ਹੈ
ਜਿਸਦਾ ਪ੍ਰੋਸੈੱਸ ਬਹੁਤ ਹੀ ਆਸਾਨ ਹੈ ਉਹਨਾਂ ਦੱਸਿਆ ਕਿ ਸਰਕਾਰ ਦੁਆਰਾਂ ਪ੍ਰਮਾਣਿਤ ਸਾਈਟ ਤੇ ਜਾ ਕੇ ਆਪਣੇ ਬਾਰੇ ਸਾਰੀ ਜਾਣਕਾਰੀ ਅਤੇ ਐੱਡਰੈਸ ਦੇਣ ਤੋ ਬਾਅਦ ਰਜਿਸਟ੍ਰੇਸ਼ਨ ਹੋ ਜਾਦੀ ਹੈ ਜਿਸ ਤੋ ਬਾਅਦ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਨੂੰ ਬੁਲਾਇਆ ਜਾਦਾ ਹੈ ਅਤੇ ਤੁਹਾਡੀ ਮਰਜੀ ਅਨੁਸਾਰ ਬੱਚਾ ਅਡੋਪਟ ਕਰਵਾ ਦਿੱਤਾ ਜਾਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ